The yearning for home, and the lies I tell myself.
I sit by the window and desperately try to be at home,
and to find an ambiguous intersection of two worlds somewhere.
The otherworldly and the smut.
Maybe its in the flight of birds or in the hurry of the pedestrians I see every day -
back and forth, back and forth.
Maybe its in the warm sepia sun that floods my couch,
or maybe in the books that stare at me insolently.
Maybe its in the dust that settles on the window sill -
so stubborn, so slow.
Or in the smoke that hovers above the buildings -
dark sooty swirls.
I am home.
This is it.
There is no homesickness.
There is no yearning.
Some lies are so brutally beautiful, so deeply fragile.
I should be in a toxic relationship with these lies, I tell myself.
I realize I already am.
I love them so much I want them to go away,
as far as possible. That’s it.
Then I can be at home.
——————————
ਮੈਂ ਬਾਰੀ ਕੋਲ ਬੈਠਦਾ ਹਾਂ ਅਤੇ ਘਰ ਪਹੁੰਚਣ ਦੀ ਨਾਕਾਮ ਜਿਹੀ ਕੋਸ਼ਿਸ਼ ਕਰਦਾ ਹਾਂ,
ਅਤੇ ਕਿਤੇ ਦੋ ਸੰਸਾਰਾਂ ਦਾ ਇੱਕ ਧੁੰਦਲਾ ਵਿਚਕਾਰਲਾ ਮੁਜੱਸਮਾ ਲੱਭਣ ਦੀ -
ਸਵਰਗ ਤੇ ਨਰਕ ਦੇ ਵਿਚਲੀ ਕੋਈ ਦੁਨੀਆ,
ਸ਼ਾਇਦ ਇਹ ਪੰਛੀਆਂ ਦੀ ਉਡਾਣ ਵਿੱਚ ਜਾਂ ਪੈਦਲ ਚੱਲਣ ਵਾਲਿਆਂ ਦੀ ਕਾਹਲੀ ਵਿੱਚ ਹੈ, ਜੋ ਮੈਂ ਹਰ ਰੋਜ਼ ਵੇਖਦਾ ਹਾਂ -
ਅੱਗੇ ਅਤੇ ਪਿੱਛੇ, ਅੱਗੇ ਅਤੇ ਪਿੱਛੇ, ਓਹੀ ਰਸਤਾ
ਹੋ ਸਕਦਾ ਹੈ ਕਿ ਇਹ ਨਿੱਘੇ ਸੂਰਜ ਵਿੱਚ ਹੈ ਜੋ ਮੇਰੇ ਸੋਫੇ ਦੇ ਕੱਪੜੇ ਨੂੰ ਸੁਨਹਿਰੀ ਰੰਗ ਦਿੰਦਾ ਹੈ,
ਜਾਂ ਸ਼ਾਇਦ ਉਹਨਾਂ ਕਿਤਾਬਾਂ ਵਿੱਚ ਜੋ ਮੈਨੂੰ ਬੇਪਰਵਾਹੀ ਨਾਲ ਘੂਰਦੀਆਂ ਨੇ।
ਸ਼ਾਇਦ ਇਹ ਧੂੜ ਦੇ ਕਣਾਂ ਵਿੱਚ ਹੈ ਜੋ ਖਿੜਕੀ ਦੇ ਸੀਲ 'ਤੇ ਟਿਕ ਜਾਂਦੇ ਨੇ -
ਬਹੁਤ ਜ਼ਿੱਦੀ, ਬਹੁਤ ਹੌਲੀ।
ਜਾਂ ਧੂੰਏਂ ਵਿੱਚ ਜੋ ਇਮਾਰਤਾਂ ਦੇ ਉੱਪਰ ਘੁੰਮਦਾ ਹੈ -
ਘੋਰ ਕਾਲੇ ਧੂੰਏਂ ਦੇ ਛੱਲੇ
ਮੈਂ ਘਰ ਹੀ ਹਾਂ।
ਕੋਈ ਯਾਦ ਨਹੀਂ ਹੈ।
ਕੋਈ ਤਾਂਘ ਨਹੀਂ ਹੈ।
ਕੁਝ ਝੂਠ ਬੜੇ ਬੇਰਹਿਮ ਤੇ ਸੋਹਣੇ ਹੁੰਦੇ ਹਨ, ਬੜੇ ਡੂੰਘੇ ਤੇ ਨਾਜ਼ੁਕ ਹੁੰਦੇ ਹਨ।
ਮੈਨੂੰ ਇਹਨਾਂ ਝੂਠਾਂ ਨਾਲ ਇੱਕ ਕੌੜੇ ਰਿਸ਼ਤੇ ਵਿੱਚ ਹੋਣਾ ਚਾਹੀਦਾ ਹੈ, ਮੈਂ ਆਪਣੇ ਆਪ ਨੂੰ ਕਹਿੰਦਾ ਹਾਂ
ਮੈਨੂੰ ਅਹਿਸਾਸ ਹੋਇਆ ਕਿ ਹਾਲਾਤ ਤਾਂ ਪਹਿਲਾਂ ਹੈ ਅਜਿਹੇ ਨੇ
ਮੈਂ ਇਹਨਾਂ ਝੂਠਾਂ ਨੂੰ ਬਹੁਤ ਪਿਆਰ ਕਰਦਾ ਹਾਂ,
ਮੈਂ ਚਾਹੁੰਦਾ ਹਾਂ ਕਿ ਉਹ ਬਹੁਤ ਦੂਰ ਚਲੇ ਜਾਣ,
ਜਿੰਨਾ ਸੰਭਵ ਹੋ ਸਕੇ।
ਬੱਸ ਇੰਨੀ ਕੁ ਗੱਲ ਹੈ
ਫਿਰ ਮੈਂ ਘਰ ਰਹਿ ਸਕਦਾ ਹਾਂ।