Openly | ਸ਼ਰੇਆਮ - The Photo-Poetry Book.
Openly | ਸ਼ਰੇਆਮ - The Photo-Poetry Book.
A photo-book by Guntaj Deep Singh & Roshni Riar.
This book is a visual literary experience that goes beyond the often painted picture of pain and trauma when conversations around desi queer folk and their lives take place.
The book is dedicated to those who pave their own path through a kind of confrontation with the moral burdens surrounding them in the cultural and social context somehow become a danger to the system of ‘Love’. In the post-modern world where equal rights movements and related activism are ubiquitous, their freedom lies not in a movement but in the romantic dreams of their own lives. This collection is meant not for idealization, but for a shared revelation and connection.
The subjects photographed are immigrants Guntaj came to know in varying degrees, over the course of 5 years of his time in Vancouver between 2019-2024, who became the source of his inspiration after he watched each of them live through their melancholic rebellions and take charge of their lives.
Through this collaborative project, Guntaj and Roshni intend to take the readers on a visual literary journey that looks more inwards than outwards, uncovering the raw and the unseen of the immigrant queer South-Asian lives in an honest and rare manner.
This is a limited-edition run.
——
ਗੁਣਤਾਜ ਦੀਪ ਸਿੰਘ ਅਤੇ ਰੋਸ਼ਨੀ ਰਿਆਰ ਦੁਆਰਾ ਇੱਕ ਫੋਟੋ-ਪੁਸਤਕ।
ਇਹ ਕਿਤਾਬ ਇੱਕ ਦ੍ਰਿਸ਼ਯ-ਕਾਵਿ ਅਤੇ ਸਾਹਿਤਕ ਅਨੁਭਵ ਹੈ ਜੋ ਦੇਸੀ ਕੁਵੀਅਰ ਲੋਕਾਂ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਗੱਲਬਾਤਾਂ ਵਿੱਚ ਅਕਸਰ ਚਿਤਰਿਤ ਕੀਤੇ ਜਾਣ ਵਾਲੇ ਦਰਦ ਅਤੇ ਸਿਤਮ ਦੇ ਚਿੱਤਰ ਤੋਂ ਪਰੇ ਜਾਂਦੀ ਹੈ।
ਇਹ ਕਿਤਾਬ ਉਨ੍ਹਾਂ ਲਈ ਸਮਰਪਿਤ ਹੈ ਜੋ ਸਾਂਸਕ੍ਰਿਤਿਕ ਅਤੇ ਸਮਾਜਕ ਸੰਦਰਭਾਂ ਵਿੱਚ ਆਸਪਾਸ ਦੇ ਨੈਤਿਕ ਬੋਝਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਲਈ ਰਾਹ ਬਣਾਉਂਦੇ ਹਨ ਅਤੇ ਕਿਸੇ ਤਰੀਕੇ ਨਾਲ ਉਹ ਸਮਾਜ ਦੀ ਬੁਣੀ 'ਪਿਆਰ' ਦੀ ਪ੍ਰਣਾਲੀ ਲਈ ਖ਼ਤਰਾ ਬਣ ਜਾਂਦੇ ਹਨ। ਪੋਸਟ-ਮੌਡਰਨ ਦੁਨੀਆ ਵਿੱਚ, ਜਿੱਥੇ ਸਾਰੇ ਹੱਕਾਂ ਦੇ ਅੰਦੋਲਨ ਅਤੇ ਹੋਰ ਸੰਬੰਧਤ ਸਰਗਰਮੀਆਂ ਹਰ ਜਗ੍ਹਾ ਮੌਜੂਦ ਹਨ, ਉਨ੍ਹਾਂ ਦੀ ਅਜ਼ਾਦੀ ਕਿਸੇ ਅੰਦੋਲਨ ਵਿੱਚ ਨਹੀਂ, ਬਲਕਿ ਉਨ੍ਹਾਂ ਦੇ ਆਪਣੇ ਰੋਮਾਂਟਕ ਖ਼ਵਾਬਾਂ ਵਿੱਚ ਹੈ। ਇਹ ਤਸਵੀਰਾਂ ਕੋਈ ਆਦਰਸ਼ ਦਰਸਾਉਣ ਲਈ ਨਹੀਂ, ਪਰ ਸਾਂਝੇ ਖੁਲਾਸੇ ਅਤੇ ਜੁੜਾਅ ਲਈ ਬਣਾਈ ਗਈ ਹੈ।
ਇਸ ਕਿਤਾਬ ਦੀਆਂ ਫੋਟੋਆਂ ਦੇ ਵਿਸ਼ੇ ਉਹ ਪਰਵਾਸੀ ਹਨ, ਜਿਨ੍ਹਾਂ ਨਾਲ ਗੁਣਤਾਜ ਨੇ 2019-2024 ਦੇ ਦੌਰਾਨ ਵੈਨਕੂਵਰ ਵਿੱਚ ਆਪਣੇ 5 ਸਾਲਾਂ ਦੇ ਸਮੇਂ ਦੌਰਾਨ ਵੱਖ-ਵੱਖ ਪੱਧਰਾਂ 'ਤੇ ਜਾਣ-ਪਛਾਣ ਕੀਤੀ। ਉਹ ਇਹਦੇ ਪ੍ਰੇਰਣਾਸ਼੍ਰੋਤ ਬਣੇ ਕਿਉਂਕਿ ਉਸ ਨੇ ਉਨ੍ਹਾਂ ਨੂੰ ਉਹਨਾਂ ਦੀਆਂ ਬਗਾਵਤਾਂ ਦੇ ਰਾਹੀਂ ਜਿਉਂਦੇ ਦੇਖਿਆ ਅਤੇ ਆਪਣੇ ਜੀਵਨ ਦੀ ਜ਼ਿੰਮੇਦਾਰੀ ਲੈਂਦੇ ਹੋਏ ਦੇਖਿਆ।
ਇਸ ਸਾਂਝੇ ਪ੍ਰਾਜੈਕਟ ਰਾਹੀਂ, ਗੁਣਤਾਜ ਅਤੇ ਰੋਸ਼ਨੀ ਪਾਠਕਾਂ ਨੂੰ ਇੱਕ ਦ੍ਰਿਸ਼ਯ-ਸਾਹਿਤਕ ਯਾਤਰਾ 'ਤੇ ਲਿਜਾਣਾ ਚਾਹੁੰਦੇ ਹਨ ਜੋ ਬਾਹਰੀ ਪੱਖਾਂ ਵੱਲ ਧਿਆਨ ਦੇਣ ਦੀ ਥਾਂ ਤੇ ਅੰਦਰੂਨੀ ਅਨੁਸੰਧਾਨ ਵੱਲ ਦੇਖਦੀ ਹੈ। ਇਹ ਪ੍ਰਵਾਸੀ ਦੱਖਣੀ-ਏਸ਼ੀਆਈ ਕੁਵੀਅਰ ਜ਼ਿੰਦਗੀਆਂ ਦੇ ਕੱਚੇ ਅਤੇ ਅਦਿੱਖ ਪੱਖਾਂ ਨੂੰ ਇਮਾਨਦਾਰੀ ਅਤੇ ਵਿਲੱਖਣ ਢੰਗ ਨਾਲ ਉਘਾੜਣ ਦੀ ਕੋਸ਼ਿਸ਼ ਕਰਦੀ ਹੈ।
ਇਹ ਇੱਕ ਸੀਮਤ ਸੰਸਕਰਣ ਵਾਲੀ ਪ੍ਰਕਾਸ਼ਨਾ ਹੈ।